ਵਿਰਾਟ ਪ੍ਰਸ਼ਨਾਂ ਨੂੰ ਮੁਖ਼ਾਤਿਬ ਹੁੰਦੀ ਕਵਿੰਦਰ ਚਾਂਦ ਦੀ ਸ਼ਾਇਰੀ

ਪ੍ਰੋ. ਹਿਰਦੇਪਾਲ ਸਿੰਘ

Abstract


ਆਧੁਨਿਕ ਪੰਜਾਬੀ ਕਵਿਤਾ ਦੇ ਪਿਛਲੇ ਦੋ ਦਹਾਕੇ ਵਿਸ਼ੇਸ਼ ਧਿਆਨ ਦੀ ਮੰਗ ਕਰਦੇ ਹਨ ਕਿਉਂਕਿ ਇਹਨਾਂ ਦੋ ਦਹਾਕਿਆਂ ਵਿੱਚ ਪੰਜਾਬੀ ਕਵਿਤਾ ਕਿਸੇ ਇੱਕ ਵਿਚਾਰਧਾਰਾ ਨਾਲੋਂ ਆਪਣਾ ਪੱਲਾ ਛੁੜਾ ਕੇ ਕਈ ਵਿਚਾਰਧਾਰਾਵਾਂ ਦੇ ਲੜ ਲੱਗਦੀ ਹੈ , ਜਿਸ ਦੇ ਚਲਦਿਆਂ ਨਵੇਂ ਚਿੰਤਨ ਮਾਡਲ ਉੱਭਰਦੇ ਹਨ । ਇਹਨਾਂ ਦੋ ਦਹਾਕਿਆਂ ਵਿੱਚ ਰਚੀ ਗਈ ਪੰਜਾਬੀ ਕਵਿਤਾ ਵਿਅਕਤੀਗਤ ਵੀ ਹੈ ਤੇ ਸਮੂਹਿਕ ਵੀ, ਕਾਲਿਕ ਵੀ ਹੈ ਤੇ ਬਹੁਕਾਲਿਕ ਵੀ, ਭਾਵੁਕ ਵੀ ਹੈ ਤੇ ਯਥਾਰਥਕ ਵੀ । ਇਹੀ ਕਾਰਨ ਹੈ ਕਿ ਇਸ ਸਮਕਾਲੀਨ ਦੌਰ ਨੂੰ ਕੋਈ ਸਾਂਝਾ ਨਾਂ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਇਸ ਦੌਰ ਦੇ ਦਰਜਨਾਂ ਸਮਰੱਥ ਕਵੀ ਬਣ ਚੁੱਕੀਆਂ ਤੇ ਬਣ ਰਹੀਆਂ ਪ੍ਰਸਥਿਤੀਆਂ ਨਾਲ ਸੰਵਾਦ ਰਚਾ ਰਹੇ ਹਨ ਤੇ ਇਸ ਸੰਵਾਦ ਦੀ ਖ਼ੂਬੀ ਇਹੀ ਹੈ ਕਿ ਇਹ ਸੰਵਾਦ ਆਪਣੇ ਆਪ ਨਾਲ ਵੀ ਹੈ ਤੇ ਬਾਹਰੀ ਪ੍ਰਭਾਵਾਂ ਨਾਲ ਵੀ । ਇਸ ਕਵਿਤਾ ਵਿੱਚ ਜਿਹੜਾ ਨੁਕਤਾ ਸਾਂਝੇ ਰੂਪ ਵਿੱਚ ਉੱਭਰਦਾ ਹੈ ਉਹ ਨੁਕਤਾ ਹੈ ; ਭਰਮ ਮੁਕਤ ਵਾਸਤਵਿਕਤਾ ਦੀ ਤਲਾਸ਼ । ਇਸ ਤਲਾਸ਼ ਵਿੱਚ ਲੱਗੇ ਦਰਜਨਾਂ ਸ਼ਾਇਰਾਂ ਵਿੱਚੋਂ ਇੱਕ ਚਰਚਿਤ ਨਾਂ ਹੈ  'ਕਵਿੰਦਰ ਚਾਂਦ' । 'ਕਵਿੰਦਰ ਚਾਂਦ'  ਆਪਣੇ ਪਿਤਾ ਸ. ਚਰਨ ਸਿੰਘ 'ਚਰਨ'  ਦੇ ਨਕਸ਼ੇ-ਕਦਮਾਂ 'ਤੇ ਚੱਲਦਿਆਂ 2004 ਵਿੱਚ  'ਅਸ਼ਰਫ਼ੀਆਂ'  ਰਾਹੀਂ ਪੰਜਾਬੀ ਕਾਵਿ-ਜਗਤ ਵਿੱਚ ਪੈਰ ਧਰਦਾ ਹੈ, ਜਿਸ ਬਾਰੇ  'ਸੁਰਜੀਤ ਪਾਤਰ'  ਲਿਖਦੇ ਹਨ :-  " ਕਵਿੰਦਰ ਚਾਂਦ ਦਾ ਇਹ ਗ਼ਜ਼ਲ ਸੰਗ੍ਰਹਿ ਇਸ ਆਸ ਤੇ ਇਸ ਆਭਾਸ ਨਾਲ ਭਰ ਦਿੰਦਾ ਹੈ ਕਿ ਇਨ੍ਹਾਂ ਗ਼ਜ਼ਲਾਂ ਦਾ ਸਿਰਜਕ ਗ਼ਜ਼ਲਗੋਈ ਦੀ ਰੂਹ ਦਾ ਮਹਿਰਮ ਵੀ ਹੈ ਤੇ ਗ਼ਜ਼ਲ ਸਿਰਜਣਾ ਦੀ ਸਮਰੱਥਾ ਨਾਲ ਭਰਪੂਰ ਵੀ ।(1)  ਉਹ ਗ਼ਜ਼ਲ ਕਹਿਣ ਦਾ ਹੁਨਰ ਵੀ ਜਾਣਦਾ ਹੈ ਅਤੇ ਆਪਣੇ ਅਹਿਸਾਸਾਂ, ਭਾਵਾਂ ਤੇ ਵਿਚਾਰਾਂ ਨੂੰ ਸ਼ਬਦਾਂ ਵਿੱਚ ਸੰਭਾਲਣਾ ਵੀ ਜਾਣਦਾ ਹੈ ।

Full Text:

PDF




Copyright (c) 2018 Edupedia Publications Pvt Ltd

Creative Commons License
This work is licensed under a Creative Commons Attribution-NonCommercial-ShareAlike 4.0 International License.

 

All published Articles are Open Access at  https://journals.pen2print.org/index.php/ijr/ 


Paper submission: ijr@pen2print.org