ਪ੍ਰਦੇਸੀ ਪੰਜਾਬੀ ਔਰਤ ਦੇ ਦੁੱਖ ਦੀ ਮਾਨਸਿਕ ਪੇਸ਼ਕਾਰੀ : ਫਰੰਗੀਆਂ ਦੀ ਨੂੰਹ

ਪ੍ਰੋ. ਗੁਰਮਿੰਦਰ ਜੀਤ ਕੌਰ

Abstract


ਪੰਜਾਬੀ ਕਹਾਣੀ ਸਥਾਪਤੀ ਦੇ ਵਿਰੋਧ ਵਿੱਚ ਜੂਝਦੇ ਮਨੁੱਖ ਦੀ ਹੋਂਦ ਦੇ ਸਵਾਲਾਂ ਨੂੰ ਮੁਖ਼ਾਤਿਬ ਰਹੀ ਹੈ । ਇਹ ਕਹਾਣੀ ਸਮਕਾਲੀ ਪ੍ਰਸਥਿਤੀਆਂ ਵਿਚੋਂ ਉਪਜੀਆਂ ਸਮੱਸਿਆਵਾਂ ਨਾਲ ਨਿਰੰਤਰ ਰੂਪ ਵਿਚ ਸੰਘਰਸ਼ਸ਼ੀਲ ਹੋਣ ਦੇ ਨਾਲ ਨਾਲ ਸਮਾਜਿਕ ਅਤੇ ਦੇਹ ਦੇ ਮਸਲਿਆਂ ਨੂੰ ਵੀ ਆਪਣੇ ਕਲੇਵਰ ਵਿਚ ਸਮੇਟਦੀ ਰਹੀ ਹੈ । ਇਸ ਵਿਚ ਕਾਮ ਅਤੇ ਅਰਥ ਦੇ ਸਵਾਲ ਪ੍ਰਮੁੱਖ ਸਵਾਲ ਬਣ ਕੇ ਉੱਭਰਦੇ ਹਨ । ਅੱਜ ਇਹ ਸਵਾਲ ਸਮਾਜਿਕ ਆਰਥਿਕ ਬਣਤਰ ਤੇ ਅਧਾਰਿਤ ਹਰ ਵਰਗ ਨੂੰ ਪ੍ਰਭਾਵਿਤ ਕਰ ਰਹੇ ਹਨ । ਵਿਸ਼ਵੀਕਰਨ ਦੇ ਵਰਤਾਰੇ ਨੇ ਵਿਕਾਸਸ਼ੀਲ ਦੇਸ਼ਾਂ ਦੀ ਸਮਾਜਿਕ ਆਰਥਿਕ ਬਣਤਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ ।. . . ਸੂਚਨਾ ਕ੍ਰਾਂਤੀ ਨੇ ਰੂੜੀਵਾਦੀ ਮੁੱਲਾਂ ਨੂੰ ਕਮਜ਼ੋਰ ਵੀ ਕੀਤਾ ਹੈ ਤੇ ਨਵੇਂ ਆਦਰਸ਼ ਵੀ ਸਾਹਮਣੇ ਆਏ ਹਨ । ਇਕੋ ਸਥਿਤੀ ਨੂੰ ਕਈ ਕੋਣਾਂ ਤੋਂ ਵੇਖਣ ਦੀ ਪ੍ਰਵਿਰਤੀ ਵਧੀ ਹੈ । . . .ਪੇਂਡੂ ਸਮਾਜਚਾਰੇ ਵਿਚ ਗੰਭੀਰ ਤਬਦੀਲੀਆਂ ਵਾਪਰ ਰਹੀਆਂ ਹਨ, ਇਨ੍ਹਾਂ ਤਬਦੀਲੀਆਂ ਨੂੰ ਪੇਸ਼ ਕਰਨ ਵਾਲਾ ਨਵਾਂ ਮੁਹਾਵਰਾ ਵੀ ਸਾਹਮਣੇ ਆ ਰਿਹਾ ਹੈ ਅਤੇ ਕਹਾਣੀਕਾਰਾਂ ਦਾ ਨਵਾਂ ਪੂਰ ਵੀ । (1) ਪਰਵਾਸੀ ਪੰਜਾਬੀ ਕਹਾਣੀ ਖੇਤਰ ਵਿੱਚ ਬਰਤਾਨੀਆ ਵਿੱਚ ਸਥਾਪਤ ਲੇਖਿਕਾ 'ਵੀਨਾ ਵਰਮਾ' ਹਮੇਸ਼ਾਂ ਚਰਚਾ ਵਿੱਚ ਰਹਿਣ ਵਾਲਾ ਨਾਂ ਹੈ । 'ਮੁੱਲ ਦੀ ਤੀਵੀਂ' ਕਹਾਣੀ ਸੰਗ੍ਰਹਿ ਨਾਲ ਬੇਬਾਕ ਕਹਾਣੀਕਾਰਾ ਵਜੋਂ ਸਥਾਪਤ ਹੋਈ 'ਵੀਨਾ ਵਰਮਾ' ਨੇ ਇਸ ਤੋਂ ਬਾਅਦ ਵਾਲੇ ਕਹਾਣੀ ਸੰਗ੍ਰਹਾਂ ' ਫਰੰਗੀਆਂ ਦੀ ਨੂੰਹ' ਤੇ 'ਜੋਗੀਆਂ ਦੀ ਧੀ' ਨਾਲ ਵੀ ਆਪਣੇ ਚਰਚਾ ਵਿੱਚ ਰਹਿਣ ਵਾਲੇ ਅਮਲ ਨੂੰ ਟੁੱਟਣ ਨਹੀਂ ਦਿੱਤਾ । ਹਰੇਕ ਕਹਾਣੀ ਸੰਗ੍ਰਹਿ ਨਾਲ 'ਵੀਨਾ ਵਰਮਾ' ਨੇ ਆਪਣੀ ਹੋਂਦ ਨੂੰ ਹੋਰ ਮਜ਼ਬੂਤ ਕੀਤਾ । 'ਫਰੰਗੀਆਂ ਦੀ ਨੂੰਹ'  'ਵੀਨਾ ਵਰਮਾ' ਦਾ ਦੂਜਾ ਕਹਾਣੀ ਸੰਗ੍ਰਹਿ ਹੈ ਜਿਸ ਵਿੱਚ ਪਹਿਲੇ ਕਹਾਣੀ ਸੰਗ੍ਰਹਿ ਦੇ ਵਾਂਗ 15 ਕਹਾਣੀਆਂ ਦਰਜ ਹਨ ਤੇ ਪਹਿਲੇ ਕਹਾਣੀ ਸੰਗ੍ਰਹਿ ਦੇ ਵਾਂਗ ਇਸ ਕਹਾਣੀ ਸੰਗ੍ਰਹਿ ਵਿੱਚ ਵੀ ਉਹੀ ਨਾਰੀ ਬਿੰਬ ਉੱਭਰ ਕੇ ਸਾਹਮਣੇ ਆਉਂਦਾ ਹੈ ਜਿਹੜਾ ਉਸਦੀਆਂ ਕਹਾਣੀਆਂ ਦਾ ਮੂਲ ਕੇਂਦਰ ਬਿੰਦੂ ਹੈ । ਇਹ ਬਿੰਬ ਇਕੱਲਤਾ, ਉਪਰਾਮਤਾ ਅਤੇ ਤ੍ਰਾਸਦਿਕ ਹਾਲਤ ਵਿੱਚ ਜਿਉਂਦੀ ਔਰਤ ਦਾ ਹੈ । 'ਵੀਨਾ ਵਰਮਾ' ਦੀਆਂ ਕਹਾਣੀਆਂ ਦੀ ਪਾਤਰ ਅਸਲ ਵਿੱਚ ਉਹ ਔਰਤ ਹੈ ਜਿਹੜੀ ਆਪਣੀ ਮਾਨਸਿਕ ਆਜ਼ਾਦੀ ਦੇ ਲਈ ਸਮਾਜ ਦੁਆਰਾ ਸਥਾਪਤ ਸਮਾਜਿਕ ਅਤੇ ਭਾਈਚਾਰਕ ਪ੍ਰਤਿਮਾਨਾਂ ਨੂੰ ਉਲੰਘ ਕੇ ਬਗਾਵਤੀ ਰੁਖ ਅਖ਼ਤਿਆਰ ਕਰਦੀ ਹੋਈ ਸਮਾਜ ਖ਼ਿਲਾਫ਼ ਝੰਡਾ ਚੁੱਕਦੀ ਹੈ ਤੇ ਸਾਡਾ ਧਿਆਨ ਆਪਣੇ ਵੱਲ ਆਕ੍ਰਸ਼ਿਤ ਕਰਨ ਵਿੱਚ ਸਫ਼ਲਤਾ ਹਾਸਲ ਕਰਦੀ ਹੈ ।  'ਫਰੰਗੀਆਂ ਦੀ ਨੂੰਹ'  ਦੇ ਆਰੰਭ ਵਿੱਚ 'ਵੀਨਾ ਵਰਮਾ' ਲਿਖਦੀ ਹੈ , " behind every brave woman there is whole society to tell her that she is wrong" 


Full Text:

PDF




Copyright (c) 2018 Edupedia Publications Pvt Ltd

Creative Commons License
This work is licensed under a Creative Commons Attribution-NonCommercial-ShareAlike 4.0 International License.

 

All published Articles are Open Access at  https://journals.pen2print.org/index.php/ijr/ 


Paper submission: ijr@pen2print.org