ਪੰਜਾਬੀ ਨਾਟ-ਖੋਜ : ਦਸ਼ਾ ਤੇ ਦਿਸ਼ਾ

ਡਾ. ਰੁਪਿੰਦਰ ਸਿੰਘ

Abstract


ਨਾਟਕ ਕਲਾ ਮਨੁੱਖ ਦੀਆਂ ਤਤਕਾਲੀਨ ਸਥਿਤੀਆਂ ਵਿਚੋਂ ਉਤਪੰਨ ਵਿਸ਼ੇਸ਼ ਹਾਲਤਾਂ ਕਾਰਣ ਪ੍ਰਭਾਵਿਤ ਮਾਨਸਿਕਤਾ ਦੇ ਮਾਨਵੀ ਸਰੋਕਾਰਾਂ ਦੀ ਰੰਗਮੰਚ ਮਾਧਿਅਮ ਰਾਹੀਂ ਕਲਾਤਮਕ ਪੇਸ਼ਕਾਰੀ ਸਮਾਜ ਸੁਧਾਰਕ ਪ੍ਰਯੋਜਨ ਤਹਿਤ ਕਰਦੀ ਹੈ। ਸਾਹਿਤ ਦੀ ਹਰੇਕ ਵਿਧਾ ਦੇ ਜਿੱਥੇ ਸਰੰਚਨਾਤਮਕ ਤੱਤ ਭਿੰਨਤਾ ਰੱਖਦੇ ਹਨ ਉਥੇ ਸਾਹਿਤਕ ਰੂਪਾਂ ਦੇ ਨਿਕਾਸ ਅਤੇ ਵਿਕਾਸ ਦੀ ਗਤੀ ਵੀ ਇਕਸਾਰ ਨਹੀਂ। ਸਾਡਾ ਸਰੋਕਾਰ ਨਾਟਕ ਵਿਧਾ ਨਾਲ ਜੁੜਿਆ ਹੈ ਜਿਹੜੀ ਹੋਰਨਾਂ ਵਿਧਾਵਾਂ ਦੇ ਮੁਕਾਬਲਤਨ ਪੱਛੜ ਕੇ ਹੋਂਦ ਗ੍ਰਹਿਣ ਕਰਦੀ ਹੈ। ਕਿਉਂਕਿ ਪੰਜਾਬ ਜੰਗਾਂ-ਯੁੱਧਾਂ ਦਾ ਅਖਾੜਾ ਬਣੇ ਰਹਿਣ ਕਾਰਣ ਕਾਫ਼ੀ ਸਮਾਂ ਅਸ਼ਾਂਤੀ ਦੇ ਦੌਰ ਵਿਚੋਂ ਗੁਜ਼ਰਦਾ ਰਿਹਾ ਹੈ। ਨਾਟਕ ਵਰਗੀ ਵਿਧਾ ਦੇ ਪ੍ਰਦਰਸ਼ਨ ਰੂਪ ਨਾਲ ਜੁੜੇ ਹੋਣ ਕਰਕੇ ਢੁਕਵਾਂ ਮਾਹੌਲ ਨਾ ਮਿਲ ਸਕਣਾ, ਇਸ ਵਿਧਾ ਦੇ ਨਿਕਾਸ ਤੇ ਵਿਕਾਸ `ਚ ਦੇਰੀ ਦਾ ਮੁੱਖ ਕਾਰਣ ਬਣਦਾ ਹੈ। ਜਿਸ ਸਾਹਿਤਕ ਵਿਧਾ ਵਿਚ ਸਿਰਜਣਾ ਹੀ ਦੇਰੀ ਨਾਲ ਆਰੰਭ  ਹੁੰਦੀ ਹੋਵੇ ਤਾਂ ਉਸ ਵਿਧਾ ਉੱਤੇ ਹੋਈ ਖੋਜ, ਆਲੋਚਨਾ ਅਤੇ ਸਮੀਖਿਆ ਦੀ ਸਥਿਤੀ ਵੀ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦੀ।


Full Text:

PDF
Copyright (c) 2018 Edupedia Publications Pvt Ltd

Creative Commons License
This work is licensed under a Creative Commons Attribution-NonCommercial-ShareAlike 4.0 International License.

 

All published Articles are Open Access at  https://journals.pen2print.org/index.php/ijr/ 


Paper submission: ijr@pen2print.org