ਮੌਖਿਕ ਸਰੋਤਾਂ ਤੋਂ ਇਤਿਹਾਸ ਦੀ ਨਿਰਮਾਣਕਾਰੀ

Ms. ਗੁਰਪ੍ਰੀਤ ਕੌਰ

Abstract


ਅਬਸਟ੍ਰੈਕਟ_ਇਤਿਹਾਸ ਲੇਖਣ ਲਈ ਕਈ ਵਿਧੀਆਂ ਅਤੇ ਨਂਰੀਏ ਅਪਣਾਏ ਜਾਂਦੇ ਰਹੇ ਹਨ। ਕੁਝ ਸਮਾਜ_±ਾਸਤਰੀਆਂ, ਲੋਕਧਾਰਾ_ਵਿਗਿਆਨੀਆਂ ਅਤੇ ਸਾਹਿਤ_ਚਿੰਤਕਾਂ ਨੇ ਕਿਸੇ ਭਾਈਚਾਰਕ ਸਮੂਹ ਜਾਂ ਖਿੱਤੇ ਵਿਚ ਮਿਲਦੀ ਮੌਖਿਕ ਸਮੱਗਰੀ ਨੂੰ ਇਤਿਹਾਸ ਲੇਖਣ ਲਈ ਮਹੱਤਵਪੂਰਨ ਸਮੱਗਰੀ ਵਜੋਂ ਪ੍ਰਵਾਨ ਕਰਨ ਦੇ ਮ±ਵਰੇ ਦਿੱਤੇ ਹਨ। ਭਾਵੇਂ ਇਤਿਹਾਸ ਲੇਖਣ ਲਈ ਪ੍ਰਮਾਣਿਕ ਸਰੋਤਾਂ ਅਤੇ ਤੱਥਾਂ ਨੂੰ ਅਨੁਵਾਰੀ ਮੰਨਿਆਂ ਜਾਂਦਾ ਹੈ।ਪ੍ਰਮਾਣਿਕ ਸਮੱਗਰੀ ਤੇ ਤੱਥਾਂ ਦੀ ਪੁਣ_ਛਾਣ ਇਤਿਹਾਸ ਲੇਖਣ ਲਈ ਵਿਗਿਆਨਿਕ ਪੱਧਤੀ ਮੰਨੀ ਜਾਂਦੀ ਹੈ। ਹੁਣ ਤੱਕ ਦੇ ਪ੍ਰਾਪਤ ਲਿਖਤੀ ਇਤਿਹਾਸਾਂ ਨੂੰ ਇਸ ਕਰਕੇ ਸੰਦਹਜਨਕ ਮੰਨਿਆ ਜਾਂਦਾ ਹੈ ਕਿ ਇਤਿਹਾਸ ਲਿਖਣ ਵਾਲਿਆਂ ਜਾਂ ਲਿਖਾਉਣ ਵਾਲਿਆਂ ਨੇ ਆਪਣੇ ਹਿੱਤਾਂ ਦੀ ਪੂਰਤੀ ਲਈ ਹੀ ਇਤਿਹਾਸ ਨੂੰ ਕਲਮਬੱਧ ਕੀਤਾ ਹੈ। ਕੀ ਲਿਖਤੀ ਇਤਿਹਾਸ ਨਿਰਪੱਖ, ਪ੍ਰਮਾਣਿਕ ਅਤੇ ਸੱਚੇ ਤੱਥਾਂ aਤੇ ਆਧਾਰਿਤ ਹੁੰਦਾ ਹੈ? ਇਸ ਪ੍ਰ±ਨ ਦਾ ਉਸ਼ੱਤਰ ਦਾਵੇ ਨਾਲ ਨਹੀਂ ਦਿੱਤਾ ਜਾ ਸਕਦਾ। ਲਿਖਤੀ ਇਤਿਹਾਸਾਂ ਬਾਰੇ ਆਮ ਪ੍ਰਵਾਨਿਤ ਰਾਏ ਇਹ ਹੈ ਕਿ ਇਤਿਹਾਸ ਲਿਖਵਾਉਣ ਵਾਲੇ ਜੋ ਅਕਸਰ ਸੱਤਾਧਾਰੀ ਧਿਰ ਹੁੰਦੀ ਹੈ, ਆਪਣੇ ਜਮਾਤੀ ਹਿੱਤਾਂ ਦੇ ਅਨੁਕੂਲ ਜਾਂ ਆਪਣੇ ਮੁਫਾਦ ਲਈ ਇਤਿਹਾਸ ਲਿਖਵਾਉਂਦੇ ਹਨ ਜੋ, ਤੱਥਾਂ aਤੇ ਆਧਾਰਿਤ ਨਹੀਂ ਹੁੰਦੇ। ਇਤਿਹਾਸ ਲੇਖਕ ਜਾਂ ਇਤਿਹਾਸਕਾਰ ਵੀ ਕਿਸੇ_ਨਾ_ਕਿਸੇ ਧਿਰ ਜਾਂ ਜਮਾਤ ਦਾ ਪੱਖ ਪੂਰ ਰਹੇ ਹੁੰਦੇ ਹਨ। ਸਾਮੰਤੀ ਯੁੱਗ ਵਿਚ ਇਤਿਹਾਸ ਨੂੰ ਕਲਮਬੱਧ ਕਰਨ ਵਾਲੇ ਸਾਮੰਤਾਂ ਜਾਂ ਰਜਵਾੜਿਆਂ ਦੇ ਦਰਬਾਰੀ ਹੁੰਦੇ ਸਨ। ਉਹਨਾਂ ਦਾ ਦਿੱਤਾ ਖਾਂਦੇ ਸਨ ਅਤੇ ਉਹਨਾਂ ਦੇ ਹਿੱਤਾਂ ਦੀ ਪੂਰਤੀ ਲਈ ਹੀ ਇਤਿਹਾਸ ਲਿਖਦੇ ਜਾਂ ਘੜਦੇ ਸਨ। ਅਜੋਕੇ ਪੂੰਜੀਵਾਦੀ ਯੁੱਗ ਵਿਚ ਵੀ ਕੁਝ ਇਤਿਹਾਸ ਲੇਖਕ ਸੱਤਾ ਦੇ ਕਰਿੰਦਿਆਂ ਵਜੋਂ ਅਜਿਹੇ ਇਤਿਹਾਸ ਲੇਖਕਾਂ ਦੀ ਹੀ ਭੂਮਿਕਾ ਨਿਭਾਉਂਦੇ ਹਨ। ਭਾਵੇਂ, ਅਜੋਕੇ ਲੋਕਤਾਂਤਰਿਕ ਸਮਾਜਾਂ ਵਿਚ ਲੋਕਮੁਖੀ ਚੇਤਨਾ ਦੇ ਪਾਸਾਰ, ਵਿਗਿਆਨਕ ਨਂਰੀਏ ਅਤੇ ਭਾਈਚਾਰਕ ਦਬਾਵਾਂ ਕਾਰਨ ਅਜਿਹਾ ਇਤਿਹਾਸ ਲੇਖਣ ਵੀ ਸੰਭਵ ਹੋਇਆ ਹੈ, ਜਿਸ ਵਿਚ ਸੱਤਾਧਾਰੀਆਂ ਦੇ ਨਂਰੀਏ ਤੇ ਹਿੱਤਾਂ ਤੋ ਮੁਕਤ ਹੋ ਕੇ ਲਿਖੇ ਇਤਿਹਾਸ ਵੀ ਮਿਲਣੇ ਸੰਭਵ ਹੋਏ ਹਨ। 20 ਵੀਂ ਸਦੀ ਦੇ ਪਿਛਲੇ ਅੱਧ ਵਿਚ ਤਾਂ ਇਤਿਹਾਸਕਾਰਾਂ, ਸਮਾਜ_±ਾਸਤਰੀ ਅਤੇ ਚਿੰਤਕਾਂ ਵੱਲੋਂ ਇਹ ਪ੍ਰ±ਨ ਬਹੁਤ ਂੋਰਦਾਰ ਆਵਾਂ ਵਿਚ ਬੁਲੰਦ ਕੀਤਾ ਗਿਆ ਹੈ ਤੇ ਹੁਣ ਤੱਕ ਦੇ ਪ੍ਰਾਪਤ ਇਤਿਹਾਸਾਂ ਨੂੰ ਜਨਵਾਦੀ ਨਂਰੀਏ ਤੋਂ ਮੁੜਕੇ ਲਿਖਣ ਦੀ ਲੋੜ ਹੈ।ਨਵ_ਇਤਿਹਾਸਵਾਦੀ ਲਹਿਰ ਦੇ ਚਿੰਤਕਾਂ ਨੇ ਹੁਣ ਤੱਕ ਦੇ ਲਿਖਤ ਇਤਿਹਾਸਾਂ ਦੀ ਪ੍ਰਮਾਣਿਕਤਾ, ਨਿਰਪੱਖਤਾ ਅਤੇ ਵਿਗਿਆਨਿਕਤਾ aਤੇ ਵੀ ਤਿੱਖੇ ਸਵਾਲ ਖੜ੍ਹੇ ਕੀਤੇ ਹਨ।

Full Text:

PDF




Copyright (c) 2018 Edupedia Publications Pvt Ltd

Creative Commons License
This work is licensed under a Creative Commons Attribution-NonCommercial-ShareAlike 4.0 International License.

 

All published Articles are Open Access at  https://journals.pen2print.org/index.php/ijr/ 


Paper submission: ijr@pen2print.org