ਹਰਿਮੰਦਰ ਸਾਹਿਬ ਦਾ ਇਤਿਹਾਸ ਅਤੇ ਸਿੱਖ ਜਗਤ ਵਿੱਚ ਸਥਾਨ

ਕਮਲਦੀਪ ਕੌਰ

Abstract


ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਸਰਵ_ਉੱਤਮ ਤੀਰਥ ਸਥਾਨ ਹੈ,ਜਿਸ ਨਾਲ ਸਿੱਖ ਅਧਿਆਤਮਿਕ, ਮਾਨਸਿਕ ਤੇ ਸਰੀਰਿਕ ਤੌਰ 'ਤੇ ਜੁੜੇ ਹੋਏ ਹਨ।ਇਹ ਧਾਰਮਿਕ ਸਥਾਨ ਕਿਸੇ ਪੀਰ_ਫaਕੀਰ ਜਾਂ ਅਵਤਾਰ ਦੇ ਨਾਮ ਉੱਪਰ ਨਹੀਂ,ਸਗੋਂ ਸਰਵ_ਉੱਚ, ਸਰਵ_±ਕਤੀਮਾਨ ਅਕਾਲ ਪੁਰਖ ਹਰਿ(ਹਰੀ) ਦੇ ਨਾਮ 'ਤੇ ਹੈ,ਜੋ ਉਸ ਪਰਮਾਤਮਾ ਦਾ ਆਪਣਾ ਨਿਵਾਸ ਹੈ।ਇਹ ਸੰਸਾਰ ਦਾ ਇਕੱਲਾ ਅਜਿਹਾ ਧਰਮ_ਅਸਥਾਨ ਹੈ,ਜੋ ਮਨੁੱਖੀ ਸਾਂਝੀਵਾਲਤਾ ਅਤੇ ਏਕਤਾ ਦਾ ਪ੍ਰਤੀਕ ਹੈ।±੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ±੍ਰੀ ਗੁਰੂ ਅਰਜਨ ਦੇਵ ਜੀ ਨੇ ਮੁਸਲਮਾਨ ਸਾਂਈ ਮੀਆਂ_ਮੀਰ ਤੋਂ ਰੱਖਵਾ ਕੇ ਮਨੁੱਖ ਅਤੇ ਰੱਬ ਦੀ ਏਕਤਾ ਦਾ ਸਬੂਤ ਦਿੰਦੇ ਹੋਏ ਸੰਦੇ± ਦਿੱਤਾ ਕਿ ਅਕਾਲ_ਪੁਰਖ ਪਰਮਾਤਮਾ ਵਿਆਪਕ ਹੈ ਅਤੇ ਸਾਰੀ ਸ੍ਰਿ±ਟੀ ਵਿੱਚ ਵਿਦਮਾਨ ਹੈ, ਇਹ ਕਿਸੇ ਇੱਕ ਦਿ±ਾ ਵਿਚ ਨਹੀ ਰਹਿੰਦਾ। ±੍ਰੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜੇ ਹਨ, ਜੋ ਹਰ ਦਿ±ਾ ਵੱਲ ਖੁੱਲਦੇ ਹਨ ਅਤੇ ਇਸ ਗੱਲ ਦਾ ਸੂਚਕ ਹਨ ਕਿ ਸੰਸਾਰ ਦੇ ਸਾਰੇ ਲੋਕ ਬਿਨ੍ਹਾਂ ਕਿਸੇ ਵਿਤਕਰੇ ਅਤੇ ਭੇਦ_ਭਾਵ ਦੇ ਇਨ੍ਹਾਂ ਚਾਰੇ ਦਰਵਾਂਿਆਂ ਤੋਂ ਇਸ ਅੰਦਰ ਪ੍ਰਵੇ± ਕਰਕੇ ਇੱਕ ਬਰਾਦਰੀ ਦਾ ਰੂਪ ਧਾਰਨ ਕਰ ਸਕਦੇ ਹਨ।ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ±੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਆਪਣੀ ਕਾਢ ਹੈ।ਇਸਦਾ ਇਤਿਹਾਸ ਰੌਂਗਟੇ ਖੜ੍ਹੇ ਕਰਨ ਵਾਲਾ ਹੈ।±੍ਰੀ ਹਰਿਮੰਦਰ ਸਾਹਿਬ ਸਿੱਖ ਇਤਿਹਾਸ ਦਾ ਕੇਂਦਰ ਹੈ ਅਤੇ ਸਿੱਖ ਇਤਿਹਾਸ ਦੀ ਕੋਈ ਵੀ ਘਟਨਾ ਅਜਿਹੀ ਨਹੀ ਹੈ,ਜੋ ਕਿਸੇ ਨਾ ਕਿਸੇ ਰੂਪ ਵਿਚ ਇਸ ਨਾਲ ਸਬੰਧਿਤ ਨਾ ਹੋਵੇ।ਉਸ ਅਕਾਲ_ਪੁਰਖ ਪਰਮਾਤਮਾ ਵਿਚ ±ਰਧਾ ਰੱਖਣ ਵਾਲੇ ਹਰੇਕ ਮਨੁੱਖ ਲਈ ਇਹ ਚੜ੍ਹਦੀ ਕਲ੍ਹਾ ਬਖ±ਣ ਵਾਲਾ ਸਥਾਨ ਹੈ।ਸੋ, ਅਸੀ ਹੱਥਲੇ ਪਰਚੇ ਵਿਚ ±੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਅਤੇ ਸਿੱਖ_ਜਗਤ ਵਿੱਚ ਅਸਥਾਨ ਦੇ ਬਾਰੇ ਭਰਪੂਰ ਚਰਚਾ ਕਰਾਂਗੇ ਕਿ ਕਿਸ ਤਰ੍ਹਾਂ ਕਈ ਵਾਰ ਇਸਦਾ ਮਲੀਆਮੇਟ ਕਰਨ ਦੇ ਬਾਵਜੂਦ ਵੀ ਇਹ ਮਹਾਨ_ਸਥਾਨ ਮੁੜ ਉਸਰਿਆ ਅਤੇ ਸਿੱਖ ਸੰਗਤ ਇਸ ਨਾਲ ±ਿੱਦਤ ਨਾਲ ਜੁੜਦੀ ਗਈ ਅਤੇ ਇਹ ਸਮੁੱਚੇ ਵਿ±ਵ ਲਈ ਮਹਾਨ ਪ੍ਰੇਰਨਾ ਦਾ ਸੋਮਾ ਬਣਿਆ।

Full Text:

PDF




Copyright (c) 2018 Edupedia Publications Pvt Ltd

Creative Commons License
This work is licensed under a Creative Commons Attribution-NonCommercial-ShareAlike 4.0 International License.

 

All published Articles are Open Access at  https://journals.pen2print.org/index.php/ijr/ 


Paper submission: ijr@pen2print.org