ਬਲਵੰਤ ਗਾਰਗੀ ਰਚਿਤ ਰੇਖਾ-ਚਿੱਤਰਾਂ ਦਾ ਰੂਪਗਤ ਅਧਿਐਨ

ਮਮਤਾ Pvt ਰਾਣੀ

Abstract


ਬਲਵੰਤ ਗਾਰਗੀ ਨਾਲ ਪੰਜਾਬੀ ਵਾਰਤਕ ਵਿੱਚ ਰੇਖਾ-ਚਿੱਤਰਾਂ ਦਾ ਆਗਮਨ ਹੋਇਆ। ਉਸਨੇ ‘ਨਿੰਮ ਦੇ ਪੱਤੇ’ ਰੇਖਾ-ਚਿੱਤਰ ਨਾਲ ਅਪਣੇ ਵਰਤਕ ਜੀਵਨ ਦੀ ਸ਼ੁਰੂਆਤ ਕੀਤਾ। ਉਸ ਤੋਂ ਬਾਅਦ ਲਗਾਤਾਰ ਵਾਰਤਕ ਸਾਹਿਤ ਦੀ ਰਚਨਾ ਕਰਦਾ ਰਿਹਾ। ਮੈਂ ਇਸ ਖੋਜ ਪੱਤਰ ਵਿੱਚ ਉਸਦੇ ਦੋ ਰੇਖਾ-ਚਿੱਤਰ ‘ਕੌਡੀਆਂ ਵਾਲਾ ਸੱਪ’ ਅਤੇ ‘ਹਸੀਨ ਚਿਹਰੇ’ ਦੇ ਰੂਪਗਤ ਅਧਿਐਨ ਨੂੰ ਆਪਣਾ ਵਿਸ਼ਾ ਬਣਾਇਆ ਹੈ। ਇਹਨਾਂ ਰੇਖਾ-ਚਿੱਤਰਾਂ ਵਿੱਚ ਉਸਨੇ ਪਾਤਰਾਂ ਦੇ ਅਣਜਾਣੇ ਪੱਖਾਂ ਨੂੰ ਪ੍ਰਤੀਕਾਂ, ਬਿੰਬਾਂ ਅਤੇ ਉਪਮਾਵਾਂ ਨਾਲ ਸਮੂਰਤ ਕੀਤਾ ਹੈ। ਉਸ ਦੀ ਸ਼ੈਲੀ ਵਿਅੰਗਾਤਮਕ ਅਤੇ ਤੀਖਣ ਹੈ, ਪਰ ਉਹ ਸੁਹਿਰਦਤਾ ਨੂੰ ਬਰਕਰਾਰ ਰੱਖਦਾ ਹੈ। ਉਹ ਲੇਖਕਾਂ ਦੇ ਜੀਵਨ, ਰੁਚੀਆਂ ਅਤੇ ਰਚਨਾ - ਪ੍ਰਕਿਰਿਆ ਆਦਿ ਨੂੰ ਹੀ ਉਜਾਗਰ ਨਹੀਂ ਕਰਦਾ , ਸਗੋਂ ਉਨ੍ਹਾਂ ਦੀਆਂ ਰਚਨਾਵਾਂ ਸੰਬੰਧੀ ਵੀ ਸਿਰਜਨਾਤਮਤ ਢੰਗ ਨਾਲ ਆਪਣੀ ਰਾਏ ਦਿੰਦਾ ਹੈ। ਰਚਨਾਕਾਰ ਦੀ ਬੌਧਿਕਤਾ ਦਾ ਇਕ ਗੁਣ ਉਸ ਸਮੇਂ ਵੀ ਸਾਹਮਏ ਆ ਜਾਂਦਾ ਹੈ, ਜਦ ਉਹ ਆਪਣੇ ਕਿਸੇ ਪਾਤਰਾਂ ਦੀ ਕਲਾ ਦੀ ਤੁਲਨਾ ਕਿਸੇ ਹੋਰ ਪਾਤਰ ਦੀ ਰਚਨਾ ਨਾਲ ਕਰਦਾ ਹੈ। ਉਹ ਪਾਤਰਾਂ ਨੂੰ ਨਾਇਕ ਵਜੋਂ ਉਭਾਰਨ ਦੀ ਥਾਂ ਉਨ੍ਹਾਂ ਨੂੰ ਮਾਨਵੀ ਧਰਾਤਲ ਉਪਰ ਰੱਖ ਤੇ ਚਿਤਰਦਾ ਹੈ। ਉਨ੍ਹਾਂ ਦੀਆਂ ਮਾਨਵੀ ਕਮਜ਼ੋਰੀਆਂ ਅਤੇ ਨਗੂਨਤਾਵਾਂ ਰਾਹੀਂ ਉਹਨਾਂ ਦੇ ਅਵਚੇਤਨ ਵਿੱਚ ਝਾਕਦਾ/ਉਤਰਨ ਦਾ ਯਤਨ ਕਰਦਾ ਹੈ। ਉਹ ਅਨੁਭਵੀ ਸੂਝ ਵਾਲਾ, ਰੌਚਕ ਅਤੇ ਕਟਾਖ਼ਸਮਈ ਸ਼ੈਲੀ ਵਾਲਾ ਵਾਰਤਾਕਾਰ ਹੈ। ਉਸਦੇ ਇਹ ਰੇਖਾ-ਚਿੱਤਰ ਵਾਰਤਕ ਖੇਤਰ ਵਿੱਚ ਉੱਤਮ ਦਰਜ਼ੇ ਦੀਆਂ ਸਾਹਿਤਕ ਰਚਨਾਵਾਂ ਹਨ।


Full Text:

PDF




Copyright (c) 2018 Edupedia Publications Pvt Ltd

Creative Commons License
This work is licensed under a Creative Commons Attribution-NonCommercial-ShareAlike 4.0 International License.

 

All published Articles are Open Access at  https://journals.pen2print.org/index.php/ijr/ 


Paper submission: ijr@pen2print.org