ਟੀ. ਵੀ ਅਤੇ ਪੰਜਾਬੀ ਰੰਗਮੰਚ ਦਾ ਇਤਿਹਾਸ

ਨਰਿੰਦਰ ਕੌਰ

Abstract


ਵਿ±ਵ ਸਾਹਿਤ ਦੇ ਵਿਭਿੰਨ ਰੂਪਾਂ ਅਤੇ ਰੂਪਾਕਾਰਾਂ ਉਤੇ ਸਰਸਰੀ ਝਾਤ ਮਾਰਿਆਂ ਵੀ ਇਹ ਤੱਥ ਪ੍ਰਤੱਖ ਹੋ ਜਾਂਦਾ ਹੈ ਕਿ ਸਮੂਹ ਸਾਹਿਤ_ਰੂਪਾਂ ਵਿਚ ਨਾਟਕੀ_ਤੱਤਾਂ ਦਾ ਦਖਲ ਬੜੀ ਤੇਜੀ ਨਾਲ ਵੱਧ ਰਿਹਾ ਹੈ। ਸਾਹਿਤ ਵਿਚ ਵੱਧ ਰਹੀ ਨਾਟਕੀ ਤੱਤਾਂ ਦੀ ਵਰਤੋਂ ਦੱਸਦੀ ਹੈ ਕਿ ਵਿਗਿਆਨਕ ਯੁਗ ਵਿਚ ਗਿਆਨ_ਵਿਗਿਆਨ ਅਤੇ ਤਕਨਾਲੋਜੀ ਨਾਲ ਪੈਦਾ ਹੋਣ ਵਾਲੇ ਨਵੇਂ ਯਥਾਰਥ ਬੋਧ ਨੂੰ ਪ੍ਰਗਟਾਉਣ ਲਈ ਸਭ ਤੋਂ ਢੁੱਕਵੀ ਸਾਹਿਤ ਜੁਗਤ ਨਾਟਕੀਅਤਾ ਦੀ ਹੈ। ਇਸ ਲਈ ਜਿਵੇਂ_ਜਿਵੇਂ ਲੇਖਕਾਂ ਦੀ ਰਚਨਾ_ਦ੍ਰਿ±ਟੀ ਵਿਚ ਵਿਗਿਆਨਕ ਚੇਤਨਾ ਦਾ ਪਾਸਾਰ ਹੋ ਰਿਹਾ ਹੈ ਉਵੇਂ_ਉਵੇਂ ਉਨ੍ਹਾਂ ਦੀਆਂ ਸਿਰਜਨਾਤਮਕ ਕਿਰਤਾਂ ਵਿਚ ਨਾਟਕੀ_ਜੁਗਤਾਂ ਦੀ ਵਰਤੋਂ ਉਪਰ ਬਲ ਵਧ ਰਿਹਾ ਹੈ। ਪੰਜਾਬੀ ਲੋਕ ਨਾਟਕ ਪੰਜਾਬੀ ਜਨ_ਜੀਵਨ ਦੇ ਆਸ_ਪਾਸ ਰਿਹਾ ਹੈ। ਮਨੁੱਖੀ ਜੀਵਨ ਦਾ ਅਕਸ ਨਾਟਕ ਰਾਹੀਂ ਰੰਗਮੰਚ ਉਪਰ ਸਦੀਆਂ ਤੋਂ ਸਾਹਮਣੇ ਆ ਰਿਹਾ ਹੈ। ਥੀਏਟਰ ਜਾਂ ਰੰਗਮੰਚ ਦਾ ਇਤਿਹਾਸ ਜਿਥੇ ਇਸ ਧਰਤੀ ਉਸ਼ੱਤੇ ਮਨੁੱਖ ਦਾ ਇਤਿਹਾਸ ਹੀ ਹੈ ਉਥੇ ਟੈਲੀਵਿਜਨ ਇਸ ਇਤਿਹਾਸ ਦਾ ਬੜਾ ਹੀ ਨਵਾਂ ਨਕੋਰ ਅਤੇ ਵਧੇਰੇ ਚਮਕਦਾਰ ਪੰਨਾ ਹੈ। ਥੀਏਟਰ ਅਤੇ ਟੈਲੀਵਿਜਨ ਦਾ ਸੰਬੰਧ ਬੜਾ ਨੇੜੇ ਦਾ ਹੈ। ਭਰਤ ਮੁਨੀ ਨੇ ਆਪਣੇ ਨਾਟ_±ਾ±ਤਰ ਵਿਚ ਨਾਟਕ ਨੂੰ ਦ੍ਰਿ±_ਕਾਵਿ ਕਿਹਾ ਹੈ। ਵੀਹਵੀਂ ਸਦੀ ਵਿਚ ਇਸ ਦ੍ਰਿ± ਕਾਵਿ ਵਿਚ ਟੈਲੀਵਿਯਨ ਦੀ ±ਮੂਲੀਅਤ ਹੋ ਗਈ ਹੈ। ਜਦੋਂ ਤ੍ਰੇਤਾ ਯੁਗ ਵਿਚ ਇੰਦਰ ਆਦਿ ਦੇਵਤਿਆਂ ਨੂੰ ਨਾਲ ਲੈ ਕੇ ਭਰਤ ਜੀ ਬ੍ਰਹਮਾ ਜੀ ਕੋਲੋਂ ਮਨਪ੍ਰਚਾਵੇ ਦਾ ਅਜਿਹਾ ਸਾਧਨ ਮੰਗਣ ਗਏੇ ਜੋ ਅੱਖਾਂ ਤੇ ਕੰਨਾਂ ਦੋਹਾਂ ਨੂੰ ਸੁਖ ਦੇਵੇ ਤਾਂ ਬ੍ਰਹਮਾਂ ਜੀ ਨੇ ਚੌਹਾਂ ਵੇਦਾਂ ਦਾ ਧਿਆਨ ਕਰਦੇ ਹੋਏ ਇਕ ਪੰਜਵੇਂ ਵੇਦ ਨਾਟ ਵੇਦ ਦੀ ਰਚਨਾ ਕਰ ਦਿੱਤੀ। ਇਸ ਦ੍ਰਿ±_ਕਾਵਿ ਦੀ ਉਤਪਤੀ Tਦੋਂ ਵੀ ਆਮ ਲੋਕਾਂ ਦੇ ਮਨੋਰੰਜਨ ਦੇ ਨਾਲ_ਨਾਲ ਉਨ੍ਹਾਂ ਨੂੰ ਉਸ਼ੱਚਾ_ਸੁੱਚਾ ਜੀਵਨ ਜਿਉਣ ਦੀ ਪ੍ਰੇਰਨਾ ਦੇਣ ਲਈ ਕੀਤੀ ਗਈ ਸੀ। ਮੁੱਢ ਤੋਂ ਨਾਟਕ ਜਾਂ ਦ੍ਰਿ±_ਕਾਵਿ ਨੂੰ ਮਨੁੱਖੀ ਗਿਆਨ_ਵਿਗਿਆਨ ਦਾ ਨਿਚੋੜ ਮੰਨਿਆ ਗਿਆ ਹੈ।

Full Text:

PDF
Copyright (c) 2018 Edupedia Publications Pvt Ltd

Creative Commons License
This work is licensed under a Creative Commons Attribution-NonCommercial-ShareAlike 4.0 International License.

 

All published Articles are Open Access at  https://journals.pen2print.org/index.php/ijr/ 


Paper submission: ijr@pen2print.org